Share on Facebook

Main News Page

ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਨ ਲਈ ਤੇ ਗੁਰਬਾਣੀ ਦੇ ਫੁਰਮਾਨ "ਪਹਿਲਾ ਪਾਣੀ ਜੀਉ ਹੈ..." ਨੂੰ ਅਮਲੀ ਰੂਪ ‘ਚ ਦੇਖਣ ਲਈ ਇੱਕ ਵਾਰ ਜਰੁਰ ਦੇਖੋ "ਆਬ"

 

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥

ਗੁਰਬਾਣੀ ਦੇ ਇਸ ਫੁਰਮਾਨ ਨੂੰ ਜਿਸ ਤਰੀਕੇ ਨਾਲ, ਤੇ ਜਿੰਨੀ ਖੂਬਸੂਰਤੀ ਨਾਲ ਇਸ ਟੀਮ ਨੇ ਪੇਸ਼ ਕੀਤਾ ਹੈ, ਦਿਲ ਖੁਸ਼ ਹੋ ਗਿਆ, ਇੱਕ ਵਾਰ ਤਾਂ ਅਖਾਂ ਵੀ ਭਰ ਆਈਆਂ, ਤੇ ਮੈਂ ਤਾਂ ਖੜ ਕੇ ਸੇਲ੍ਯੁਟ ਕੀਤਾ ਸਾਰੀ ਟੀਮ ਨੂੰ। ਫਿਲਮ ਦੀ ਟੀਮ ਬਹੁਤ ਬਹੁਤ ਵਧਾਈ ਪਾਤਰ ਹੈ, ਇਨ੍ਹਾਂ ਉਪਰਾਲਿਆਂ ਲਈ ਅਸੀਂ ਆਪਣੇ ਵਲੋਂ ਜਿਸ ਤਰਾਂ ਦਾ ਵੀ ਸਹਿਯੋਗ ਦੇ ਸਕਦੇ ਹਾਂ, ਦੇਣ ਦਾ ਵਾਅਦਾ ਕਰਦੇ ਹਾਂ।

ਮੈਨੂੰ ਲਿਖਣ ‘ਚ ਕੋਈ ਝਿਜਕ ਨਹੀਂ, ਕਿ ਇਹੀ ਤਰੀਕਾ ਸਾਨੂੰ ਅਪਨਾਉਣਾ ਪੈਣਾ ਹੈ, ਜੇ ਚਾਹੁੰਦੇ ਹਾਂ ਕਿ ਗੁਰਬਾਣੀ ਦਾ ਅਸਲ ਸੰਦੇਸ਼ ਸਾਰੀ ਲੋਕਾਈ ਤੱਕ ਬੜੇ ਸੋਖੇ ਤੇ ਸਰਲ ਤਰੀਕੇ ਨਾਲ ਪਹੁੰਚੇ ਤੇ ਆਪਣੀ ਨਿਵੇਕਲੀ ਪਹਿਚਾਣ ਸੰਸਾਰ ਭਰ ਸਾਹਮਣੇ ਰਖਣਾ ਚਾਹੁੰਦੇ ਹੋ।

ਬੜਾ ਹੋ ਗਿਆ ਸਟੇਜੀ ਤੇ ਸੜਕੀ ਪ੍ਰਚਾਰ, ਜਿਸਨੂੰ ਅਲੱਗ ਅਲੱਗ ਨਾਮ ਦੇ ਦੇ ਕੇ ਬਥੇਰੇ ਆਪਣਾ ਤੋਰੀ ਫੁਲਕਾ ਚਲਾਈ ਫਿਰਦੇ ਨੇ, ਤੇ ਨਾਮ ਦੇਣਗੇ ਜੀ ਸੇਵਾ ਕਰ ਰਹੇ ਹਾਂ, ਸੌਦੇਬਾਜੀ ਕੀਤੇ ਬਗੈਰ ਤਾਂ ਇਹ ਆਪਣੇ ਆਪ ਨੂੰ ਪ੍ਰਚਾਰਕ ਕਹਾਉਣ ਵਾਲੇ, ਸਟੇਜ 'ਤੇ ਨਹੀਂ ਚੜਦੇ।

ਭੁੱਲ ਚੁੱਕ ਦੀ ਖਿਮਾਂ
ਸਤਪਾਲ ਸਿੰਘ ਦੁੱਗਰੀ
ਫ਼ਤਹਿ ਮਲਟੀਮੀਡੀਆ
0091-9356621001


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top